Thursday, July 2, 2009

ਰੋਜ਼ਗਾਰ ਗਰੰਟੀ

ਬਿਸਤਰ 'ਚੋਂ ਉਠਣਾ

ਕੀਰਤਨ ਸੋਹਿਲਾ ਪੜਦੇ ਹੱਡਾਂ ਨਾਲ

ਹੱਥ-ਮੂੰਹ ਧੋਣਾ

ਬੁੜਬੜਾਉਣਾ ਕਿਉਂ ਆਇਆ ਸਿਆਲ

ਜਾਣਾ ਨਜ਼ਰ ਦਾ

ਪਾਟੇ ਜੁਬੜਾਂ ਵੱਲ ਆਪਣੇ-ਆਪ

ਤੱਕਣਾ

ਭੁੱਖ ਨਾਲ

ਹੱਡੀਆਂ ਦੀ ਮੁੱਠ ਹੋਏ ਮਾਂ-ਬਾਪ

ਬਿਨ ਖਾਧੇ-ਪੀਤੇ,

ਤੁਰ ਪੈਣਾ

ਮਜ਼ਦੂਰਾਂ ਦੀ ਮੰਡੀ

ਜਾ ਬਹਿਣਾ

ਡਿਗਰੀਆਂ ਦੇ ਢੇਰ ਚੁੱਕੀ

ਦਫਤਰਾਂ 'ਚ ਧੱਕੇ ਖਾਂਦੇ ਵੀਰੋ

ਆਖਣ ਨੂੰ ਇਸ ਦੇਸ਼ ਦੀ

ਅਸਲ ਤਕਦੀਰੋ

ਜੇ ਤੁਹਾਨੂੰ ਅੱਧ-ਸੁਤਿਆਂ ਨੂੰ,

ਨਹੀਂ ਡਰਾਉਂਦਾ ਇਹ ਮੰਜ਼ਰ

ਤਾਂ ਸ਼ਾਇਦ ਤੁਸੀਂ ਨਹੀਂ ਦੇਖ ਰਹੇ

ਵਰਤਮਾਨ ਦੀ ਧੌਣ 'ਤੇ

ਲਟਕਿਆ

ਭਵਿੱਖ ਦਾ ਇਹ ਖੰਜ਼ਰ

ਜੇ ਹਾਲੇ ਵੀ ਸੋਚਦੇ ਓ

ਤੁਹਾਡੀਆਂ ਡਿਗਰੀਆਂ

ਨੋਟ ਤੇ ਸਪੋਟ ਤੋਂ ਮਹਿੰਗੀਆਂ ਨੇ

ਤਾਂ ਜਾਣ ਲਓ

ਤੁਸੀਂ ਵੀ ਬਹੁਤਿਆਂ ਵਾਂਗ

ਇੱਕ ਹੋਰ ਸ਼ਰਵਣ ਹੋ

ਜਿਨਾਂ ਦੇ ਮੋਢੀਂ,

ਮਾਂ-ਬਾਪ ਦੀਆਂ ਵਹਿੰਗੀਆਂ ਨੇ

ਮੌਕੇ ਦਾ ਰਾਜਾ

ਅਜਿਹਾ ਨਿਸ਼ਾਨਾ ਮਾਰੇਗਾ

ਭੁੱਖ-ਤੇਹ ਭੁੱਲ

ਬੁੱਢਾ ਜੋੜਾ

ਪੁੱਤਰ-ਪੁੱਤਰ ਪੁਕਾਰੇਗਾ

ਕਦੇ ਇਸ ਘਰ

ਕਦੇ ਉਸ ਘਰ

ਸ਼ਰਵਣ ਦੀ ਲਾਸ਼ ਆਵੇਗੀ

ਦਰਬਾਰਾਂ ਵਿੱਚ

ਇਨਾਂ ਕਤਲਾਂ ਦੀ

ਹਰ ਫਾਇਲ ਦੱਬੀ ਜਾਵੇਗੀ

ਜੋ ਬਚਣਗੇ

ਮਿਲਾਂ ਦੇ ਮਾਲਕਾਂ

ਹਿੱਕਣੈਂ ਉਹਨਾਂ ਨੂੰ

ਜਿਉਂ ਅਸੀਂ ਹਿੱਕਦੇ ਸਾਂ ਕਦੇ ਢੱਗੇ

ਸੋਚੋ ਵਿਚਾਰੋ

ਇਸ ਤੋਂ ਪਹਿਲਾਂ,

ਇਨਕਲਾਬੀ ਝੰਡੇ

ਬਣ ਨਾ ਜਾਣ

ਸਾਡੀ ਗੁਲਾਮ ਵਰਦੀ ਦੇ ਝੱਗੇ

6 comments:

  1. ਬਹੁਤ ਹੀ ਖੂਬਸੂਰਤ ਵੀਰ ਜੀ। ਲਗੇ ਰਹੋ

    ReplyDelete
  2. ਬਹੁਤ ਵਧੀਆ ਬਿਲਕੁਲ ਹਕੀਕਤ ਪੇਸ਼ ਕੀਤੀ ਹੈ | ਭਵਿਖ ਨੂ ਤੁਹਾਡੇ ਤੋਂ ਬਹੁਤ ਆਸਾਂ ਹਨ,,,,,,ਗਿੱਲ ਸਾਹਬ ਮੁਬਾਰਕ

    ReplyDelete
  3. ਗਿੱਲ ਸਾਹਿਬ, ਰਚਨਾ "ਰੋਜ਼ਗਾਰ ਗਰੰਟੀ" ਬੜੇ ਕਮਾਲ ਦੀ ਰਚਨਾ ਏਂ | ਸਮੇਂ ਦੀ ਸਹੀ ਤਸਵੀਰ ਪੇਸ਼ ਕੀਤੀ ਹੈ -Rup Daburji

    ReplyDelete
  4. " ਸੋਚੋ ਵਿਚਾਰੋ
    ਇਸ ਤੋਂ ਪਹਿਲਾਂ,
    ਇਨਕਲਾਬੀ ਝੰਡੇ
    ਬਣ ਨਾ ਜਾਣ
    ਸਾਡੀ ਗੁਲਾਮ ਵਰਦੀ ਦੇ ਝੱਗੇ"
    You have stirred the conscience of the people very appropriately.A very good & socially relevant poem.

    ReplyDelete
  5. ਬਹੁਤ ਖੂਬ ਇਕਬਾਲ ਵੀਰੇ ..
    ਦਮ ਹੈ ਤੁਹਾਡੀ ਕਲਮ ਵਿਚ ...!!

    ReplyDelete