Wednesday, July 29, 2009

ਚਰਖਾ

ਜ਼ਿੰਦਗੀ ਦੇ ਚਰਖੇ 'ਤੇ ਤੰਦ ਪਾਵਾਂ ਬਿਰਹੋਂ ਦੇ ਮੈਂ

ਮੁਕਦੀ ਨਾ ਗ਼ਮਾਂ ਵਾਲੀ ਰੂੰ

ਪਤਾ ਨਹੀਂ ਕਦ ਟੁੱਟ ਜਾਵੇ ਮਾਹਲ ਸਾਹਾਂ ਵਾਲੀ,

ਘਸ-ਘਸ ਉਠੇ ਪਏ ਨੇ ਲੂੰ

ਪਿਆਰ ਵਾਲੀ ਡੋਰ ਨੂੰ ਮੈਂ ਵਟ ਚਾੜ ਵਫਾ ਵਾਲਾ,

ਦਿਲ ਵਾਲੇ ਫੱਟਾਂ ਵਾਲੀ ਕਸਣ ਬਣਾਇਆ ਸੀ,

ਤਿੜ ਗਏ ਨੇ ਫੱਟ ਸਾਰੇ ਢਿੱਲੀ ਪਈ ਕਸਣ ਹੋਈ,

ਖੁਸ਼ੀ ਦੀ ਰਹੀ ਨਾ ਘੂੰ-ਘੂੰ ....................

ਲਾਰਿਆਂ ਦਾ ਤੇਲ ਮੁੱਕਾ ਵਾਅਦਿਆਂ ਦੇ ਮੁੰਨੇ ਹਿੱਲੇ,

ਵਸਲ ਮਝੇਰੂ ਟੁੱਟਾ ਹਾਲੇ ਵੀ ਏ ਚੱਲੀ ਜਾਂਦਾ,

ਹੱਥੜਾ ਸਰੀਰ ਗੁੱਝ ਜਿੰਦ ਕਮਜ਼ੋਰ ਦੋਵੇਂ

ਚਲਦੇ ਕਰਨ ਚੂੰ-ਚੂੰ ......................

ਗੁੱਡੀਆਂ ਪਰੀਤ ਦੀਆਂ ਹਾਲੇ ਨਹੀਓਂ ਹੱਲੀਆਂ,

ਆਸ ਨਾਂ ਦੇ ਤੱਕਲੇ ਨੂੰ ਭਾਵੇਂ ਵਲ਼ ਪੈ ਚੱਲੇ,

ਯਾਦ ਤੇਰੀ ਵਿੱਚ 'ਗਿੱਲ' ਬੈਠੀ ਹਾਲੇ ਕੱਤੀ ਜਾਵਾਂ,

ਹੌਲੀ-ਹੌਲੀ ਤੋਰ ਏਸ ਨੂੰ..........................

ਜ਼ਿੰਦਗੀ ਦੇ ਚਰਖੇ 'ਤੇ ਤੰਦ ਪਾਵਾਂ ਬਿਰਹੋਂ ਦੇ ਮੈਂ

ਮੁਕਦੀ ਨਾ ਗ਼ਮਾਂ ਵਾਲੀ ਰੂੰ

4 comments:

  1. iqbal read my blog....i am yadwinder from dhanaula............www.ghulamkalam.blogspot.com

    ReplyDelete
  2. ਬਹੁਤ ਵਧੀਆ ਵੀਰ । ਜੀਓ

    ReplyDelete
  3. bahut vadiya dost.. blog nu update vi karo hun... jeo..

    ReplyDelete
  4. TNx ji Yaad kra dita...........

    ReplyDelete